ਰੰਗ ਗੋਰੇ ਕਰਨ ਤੋਂ ਲੈ ਕੇ ਦੰਦਾਂ ਦੀਆਂ ਇਹਨਾਂ ਬਿਮਾਰੀਆਂ ਨੂੰ ਖਤਮ ਕਰ ਦਿੰਦਾ ਹੈ ਲੂਣ

ਅਕਸਰ ਵਰਤ ਦੌਰਾਨ ਸੇਂਧੇ ਲੂਣ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੇਕਰ ਇਸ ਦੀ ਵਰਤੋਂ ਆਮ ਦਿਨਾਂ ‘ਚ ਕੀਤੀ ਜਾਵੇ ਤਾਂ ਇਹ ਸਿਹਤ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਰੋਜ਼ਾਨਾ ਦੀ ਖੁਰਾਕ ਵਿੱਚ ਇਸ ਨੂੰ ਸ਼ਾਮਲ ਕਰਨ ਨਾਲ ਸਰੀਰ ਵਿੱਚ ਸਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲਣਗੇ।

1. ਦੰਦਾਂ ਨੂੰ ਮੋਤੀਆਂ ਜਿੰਨੇ ਚਿੱਟੇ ਕਰਨ ‘ਚ ਨਮਕ ਖਾਸਾ ਕੰਮ ਆ ਸਕਦਾ ਹੈ। ਤੁਸੀਂ ਸਿਰਫ ਇੱਕ ਚਮਚ ਨਮਕ ‘ਚ ਇੱਕ ਚਮਕ ਬੇਕਿੰਗ ਪਾਊਡਰ ਮਿਲਾ ਕੇ ਇਸ ਮਿਸ਼ਰਣ ਨਾਲ ਬਰੱਸ਼ ਕਰਨਾ ਹੈ। ਨਮਕ ਤੇ ਬੇਕਿੰਗ ਸੋਡਾ ਦੋਵੇਂ ਹੀ ਦੰਦਾਂ ਦੇ ਦਾਗ ਧੱਬੇ ਹਟਾ ਕੇ ਇਨ੍ਹਾਂ ਨੂੰ ਸਾਫ ਕਰਨ ‘ਚ ਮਦਦ ਕਰਦੇ ਹਨ।

2- ਦੰਦਾਂ ਨੂੰ ਹੀ ਨਹੀਂ ਸਗੋਂ ਸਾਹ ਦੀ ਬਦਬੂ ਨੂੰ ਵੀ ਨਮਕ ਦੂਰ ਕਰਦਾ ਹੈ। ਇਸ ਲਈ ਤੁਸੀਂ ਅੱਧਾ ਚਮਚ ਨਮਕ ਤੇ ਅੱਧਾ ਚਮਚ ਬੇਕਿੰਗ ਪਾਊਡਰ ਨੂੰ ਮਿਕਸ ਕਰ ਕੇ ਚੰਗੀ ਤਰ੍ਹਾਂ ਕੁੱਲਾ ਕਰਨਾ ਹੈ। ਨਮਕ ਸਾਹ ਦੀ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਦਾ ਹੈ। ਇਸ ਨਾਲ ਸਾਹ ਦੀ ਬਦਬੂ ਚਲੀ ਜਾਂਦੀ ਹੈ।

3. ਸਿਰ ‘ਚ ਸਿੱਕਰੀ ਤੋਂ ਵੀ ਨਮਕ ਛੁਟਕਾਰਾ ਦਵਾਉਂਦਾ ਹੈ। ਇਸ ਲਈ ਤੁਸੀਂ ਥੋੜ੍ਹਾ ਜਿਹਾ ਨਮਕ ਆਪਣੇ ‘scalp’ ‘ਤੇ ਛਿੜਕੋ ਤੇ ਗਿੱਲੀਆਂ ਉਂਗਲੀਆਂ ਨਾਲ ਮਸਾਜ ਕਰੋ ਤੇ ਫਿਰ ਹਮੇਸ਼ਾ ਵਾਂਗ ਸ਼ੈਂਪੂ ਕਰ ਲਓ।

4. ਨਹੁੰਆਂ ਨੂੰ ਚਮਕਾਉਣ ‘ਚ ਵੀ ਨਮਕ ਮਦਦਗਾਰ ਹੈ। 1 ਚਮਚ ਨਮਕ, 1 ਚਮਚ ਬੇਕਿੰਗ ਸੋਡਾ ਤੇ 1 ਚਮਚ ਨਿੰਬੂ ਦੇ ਰੱਸ ਨੂੰ ਅੱਧੇ ਕੱਪ ਪਾਣੀ ‘ਚ ਮਿਲਾਓ। ਆਪਣੀਆਂ ਉਂਗਲੀਆਂ ਨੂੰ ਇਸ ਘੋਲ ‘ਚ ਡੋਬ ਕੇ ਰੱਖੋ। ਇਸ ਤੋਂ ਬਾਅਦ ਮੁਲਾਇਮ ਬਰੱਸ਼ ਨਾਲ ਸਕ੍ਰੱਬ ਕਰੋ। ਹੁਣ ਹੱਥਾਂ ਨੂੰ ਧੋ ਕੇ ਮੌਸਚੁਰਾਈਜ਼ ਕਰ ਲਓ।

5. ਨਮਕ ਨੂੰ ਬੌਡੀ ਸਕ੍ਰੱਬ ਵਾਂਗ ਵੀ ਇਸਤੇਮਾਲ ਕਰ ਸਕਦੇ ਹੋ। 1 ਚਮਚ ਨਮਕ ‘ਚ 1 ਚਮਚ ਆਲਿਵ ਆਇਲ ਮਿਲਾਓ। ਇਸ ਮਿਸ਼ਰਣ ਨੂੰ ਚਿਹਰੇ ‘ਤੇ ਸਕਰੱਬ ਵਾਂਗ ਇਸਤੇਮਾਲ ਕਰੋ। ਫਿਰ ਕੋਸੇ ਪਾਣੀ ਨਾਲ ਮੂੰਹ ਧੋ ਲਓ।

6. ਬੌਡੀ ਸਕਰੱਬ ਲਈ ਆਧਾ ਕੱਪ ਨਮਕ ਨੂੰ 1/4 ਕੱਪ ਐਲੋ ਵੈਰਾ ਜੂਸ ਜਾਂ ਜੈਲ ‘ਚ ਮਿਲਾਓ। ਇਸ ‘ਚ ਆਪਣੇ ਪਸੰਦ ਦੇ ਅਸੈਂਸ਼ੀਅਲ ਔਇਲ ਦੀਆਂ ਕੁਝ ਬੂੰਦਾਂ ਨੂੰ ਮਿਲਾ ਲਓ। ਨਹਾਉਣ ਤੋਂ ਪਹਿਲਾਂ ਇਸ ਮਿਕਸਚਰ ਨਾਲ ਸ਼ਰੀਰ ਨੂੰ ਸਕਰੱਬ ਕਰੋ।

Leave a Reply

Your email address will not be published.