ਸਰਦਾਰ ਜੀ ਦਾ ਇਹ ਨੁਸਖਾ ਵਰਤੋਂ ਸਿਰ ਦੇ ਵਾਲ ਕਾਲੇ, ਸੰਘਣੇ ਅਤੇ ਹੋਣਗੇ ਲੰਮੇ-ਦੇਖੋ ਪੂਰਾ ਨੁਸਖਾ ਤੇ ਸ਼ੇਅਰ ਕਰੋ

ਲੰਬੇ ਅਤੇ ਕਾਲੇ ਵਾਲ ਖੂਬਸੂਰਤੀ ਦੇ ਵਿੱਚ ਬਹੁਤ ਵਾਧਾ ਕਰਦੇ ਹਨ। ਪਰ ਕਈ ਵਾਰੀ ਕੁਝ ਕਾਰਨਾਂ ਕਰਕੇ ਬਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ।ਵਾਲ ਆਮ ਕਰਕੇ ਸੰਤੁਲਿਤ ਭੋਜਨ ਨਾ ਖਾਣ ਕਾਰਨ ਜਾਂ ਸਰੀਰ ਵਿੱਚ ਕਮਜ਼ੋਰੀ ਕਾਰਨ ਝੜਨੇ ਸ਼ੁਰੂ ਹੋ ਜਾਂਦੇ ਹਨ। ਵਾਲਾਂ ਨੂੰ ਝੜਨ ਤੋਂ ਰੋਕਣ ਲਈ ਜਾਂ ਕਾਲੇ ਕਰਨ ਲਈ ਜਾਂ ਸੰਘਣੀ ਕਰਨ ਲਈ ਜ਼ਿਆਦਾਤਰ ਲੋਕ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ ਅਤੇ ਸਾਬਣ ਵਰਤਦੇ ਹਨ।

ਪਰ ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਵੱਖ ਵੱਖ ਸੈਂਪੂ ਵਰਤਣ ਨਾਲ ਵਾਲ ਟੁੱਟਣੇ ਅਤੇ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ। ਵਾਲਾਂ ਨੂੰ ਕਾਲਾ ਕਰਨ ਜਾਂ ਸੰਘਣਾ ਕਰਨ ਅਤੇ ਲੰਬੇ ਕਰਨ ਲਈ ਸਮੱਗਰੀ ਦੇ ਰੂਪ ਵਿਚ ਅਰੰਡੀ ਦਾ ਤੇਲ, ਐਲੋਵੇਰਾ ਚਾਹੀਦਾ ਹੈ।

ਸਭ ਤੋਂ ਪਹਿਲਾਂ ਐਲੋਵੇਰਾ ਨੂੰ ਛਿੱਲ ਲਓ ਅਤੇ ਉਸ ਦਾ ਗੁੱਦਾ ਕੱਢ ਲਵੋ। ਇਸ ਨੂੰ ਇੱਕ ਬਰਤਨ ਵਿੱਚ ਪਾ ਲਵੋ। ਹੁਣ ਇਸ ਬਰਤਨ ਵਿੱਚ ਜਿਨ੍ਹਾਂ ਐਲੋਵੇਰਾ ਜੈਲ ਹੈ ਓਨੀ ਹੀ ਮਾਤਰਾ ਵਿੱਚ ਅਰੰਡੀ ਦਾ ਤੇਲ ਲੈ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ।ਹੁਣ ਇਸ ਨੂੰ ਵਾਲਾਂ ਉੱਤੇ ਚੰਗੀ ਤਰ੍ਹਾਂ ਲਵੋ। ਕੁਝ ਸਮੇਂ ਤੱਕ ਇਹ ਵੀ ਚੰਗੀ ਤਰ੍ਹਾਂ ਮਾਲਸ਼ ਕਰੋ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਲਾਭ ਮਿਲੇਗਾ। ਇਸ ਨੂੰ ਲਗਭਗ 4 ਤੋਂ 5 ਘੰਟੇ ਤੱਕ ਵਾਲਾਂ ਉੱਤੇ ਲਗਿਆ ਰਹਿਣ ਦਿਓ।

ਜਾਂ ਫਿਰ ਇਸ ਨੂੰ ਪੂਰੀ ਰਾਤ ਵਾਲਾ ਉੱਤੇ ਲਗਾ ਕੇ ਰੱਖ ਲਵੋ। ਅਜਿਹਾ ਕਰਨ ਨਾਲ ਵਾਲ ਮਜ਼ਦੂਰ ਹੋ ਜਾਣਗੇ। ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਇਸ ਦੀ ਮਾਲਸ਼ ਕਰੋ। ਇਸ ਨੂੰ ਲਗਾਉਣ ਤੋਂ ਬਾਅਦ ਕੈਮੀਕਲ ਰਹਿਤ ਸੈਂਪੂ ਨਾਲ ਵਾਲਾਂ ਨੂੰ ਧੋ ਲਵੋ।ਅਜਿਹਾ ਕਰਨ ਨਾਲ ਵਾਲ ਸੰਘਣੇ ਹੋ ਜਾਣਗੇ ਅਤੇ ਕਾਲੇ ਹੋ ਜਾਣਗੇ। ਐਲੋਵੇਰਾ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਲਈ ਇਸ ਘਰੇਲੂ ਦੀ ਵਰਤੋਂ ਕਰਨ ਨਾਲ ਵਾਲ ਲੰਬੇ ਹੋਣੇ ਸ਼ੁਰੂ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ। ਵੀਡੀਓ ਵਿਚ ਵਾਲਾਂ ਸਬੰਧੀ ਹੋਰ ਜਾਣਕਾਰੀ ਦਿੱਤੀ ਹੋਈ ਹੈ।

Leave a Reply

Your email address will not be published.